Saturday 13 May 2017

ਜ਼ਿਲ੍ਹੇ 'ਚ ਪੁਲਿਸ ਦੇ ਕੰਮ ਕਾਜ ਵਿੱਚ ਹੋਰ ਕਾਰਜ ਕੁਸ਼ਲਤਾ ਲਿਆਂਦੀ ਜਾਵੇਗੀ : ਚਾਹਲ

By 121 News

Chandigarh 13th May:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਪੁਲਿਸ ਦੇ ਕੰਮ -ਕਾਜ ਵਿੱਚ ਹੋਰ ਕਾਰਜ ਕੁਸਲਤਾ ਲਿਆਂਦੀ ਜਾਵੇਗੀ ਅਤੇ ਪੁਲਿਸ ਅਤੇ ਲੋਕਾਂ ਦੇ ਦੋਸਤਾਨਾ ਸਬੰਧ ਹੋਰ ਮਜਬੂਤ ਕੀਤੇ ਜਾਣਗੇ ਜ਼ਿਲ੍ਹੇ ' ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ  ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋ ਵੱਖ-ਵੱਖ ਥਾਣਿਆਂ ਲਈ 13 ਨਵੀਆਂ ਮਹਿੰਦਰਾ ਬਲੈਰੋ ਕੈਂਪਰ ਗੱਡੀਆਂ ਨੂੰ ਹਰੀ ਝੰਡੀ ਦਿੱਖਾ ਕੇ ਰਵਾਨਾ ਕਰਨ ਉਪਰੰਤ ਦਿੱਤੀ 

ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ  ਨੇ ਦੱਸਿਆ ਕਿ ਜ਼ਿਲ੍ਹੇ ਦੇ ਮੁੱਖ ਥਾਣਾ ਅਫ਼ਸਰਾਂ ਕੋਲ ਪਹਿਲਾਂ ਪੁਰਾਣੀਆਂ ਗੱਡੀਆਂ ਸਨ, ਜਿਸ ਕਾਰਨ ਕੰਮ ਕਾਜ ਵਿੱਚ ਅੜਚਨਾ ਪੈਦਾ ਹੁੰਦੀਆਂ ਸਨ ਪਰੰਤੂ ਹੁਣ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਵੱਲੋਂ 13 ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਥਾਣਿਆਂ ਵਿੱਚ ਨਵੀਆਂ ਗੱਡੀਆਂ ਆਉਣ ਨਾਲ ਪੁਲਿਸ ਨੁੰ ਕਿਸੇ ਵੀ ਤਰ੍ਹਾਂ ਦੀ ਡਿਊਟੀ ਪੈਣ ਤੇ ਅਤੇ  ਮੌਕੇ ਤੇ ਪਹੁੰਚਣ ਲਈ ਘੱਟ ਸਮਾਂ ਲਗੇਗਾ ਅਤੇ ਇਹ ਨਵੀਆਂ ਗੱਡੀਆਂ ਜ਼ਿਲ੍ਹੇ ਵਿੱਚ ਅਮਨ ਕਾਨੁੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਅਤੇ ਜੁਰਮਾਂ ਵਿੱਚ ਕਾਬੂ ਪਾਉਣ ਲਈ ਪੁਲਿਸ ਡਿਊਟੀ ਵਿੱਚ ਬੇਹੱਦ ਸਹਾਈ ਸਿੱਧ ਹੋਣਗੀਆਂ। 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਨਵੀਆਂ ਮਹਿੰਦਰਾਂ ਬਲੈਰੋ ਕੈਂਪਸ ਗੱਡੀਆਂ ਥਾਣਾ ਨਵਾਂ ਗਰਾਓ, ਥਾਣਾ ਫੇਜ਼ 1 ਮੋਹਾਲੀ, ਥਾਣਾ ਮਟੋਰ, ਥਾਣਾ ਫੇਜ਼ 8 ਮੋਹਾਲੀ, ਥਾਣਾ ਫੇਜ਼ 11, ਥਾਣਾ ਸੋਹਾਣਾ, ਥਾਣਾ ਅੰਤਰਰਾਸ਼ਟਰੀ ਹਵਾਈ ਅੱਡਾ, ਥਾਣਾ ਹੰਡੇਸਰਾ, ਥਾਣਾ ਘੜੂੰਆਂ, ਥਾਣਾ ਬਲਾਕ ਮਾਜਰੀ, ਥਾਣਾ ਵੂਮੈਨ ਮੋਹਾਲੀ, ਐਨ.ਆਰ.ਆਈ. ਸੈਲ, ਵੀ.ਆਈ.ਪੀ ਐਸਕੋਰਟ ਡਿਊਟੀ ਲਈ ਦਿੱਤੀਆਂ ਗਈਆਂ ਹਨ।

ਇਸ ਮੌਕੇ ਐਸ.ਪੀ. (ਹੈਡਕੁਆਟਰ) ਅਜਿੰਦਰ ਸਿੰਘ, ਡੀ.ਐਸ.ਪੀ ਅਮਰੋਜ ਸਿੰਘ ਅਤੇ ਐਮ.ਟੀ. ਥਾਣੇਦਾਰ ਸੁਭਾਸ ਕੁਮਾਰ, ਸਟੈਨੋ ਐਸ.ਐਸ.ਪੀ ਸ੍ਰੀ ਸੋਰਨ ਸਿੰਘ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ

No comments:

Post a Comment