Saturday 28 September 2013

ਜ਼ਿਲ੍ਹੇ 'ਚ ਰੇਤੇ, ਬਜਰੀ , ਸਟੋਨ ਕਰੱਸਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਰਾਤ ਨੂੰ ਚੈਕਿੰਗ ਕਰਨ ਲਈ ਅਧਿਕਾਰੀਆਂ ਦੀ ਡਿਪਟੀ ਕਮਿਸ਼ਨਰ ਨੇ ਲਗਾਈ ਡਿਊਟੀ

By 1 2 1   News Reporter

Mohali 28th September:----- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਜ਼ਿਲ੍ਹੇ 'ਚ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ  ਲਗਾਈਆਂ ਗਈਆਂ ਹਨ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09-00 ਵਜੇ ਤੋਂ ਸਵੇਰੇ 08-00 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ। ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ  1,12 ਅਤੇ 23 ਅਕਤੂਬਰ  ਨੂੰ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਅਤੇ ਨੀਰਜ਼ ਠਾਕੁਰ ਬੀ.ਐਲ.ਈ.ੳ, 2, 13 ਅਤੇ 24 ਅਕਤੂਬਰ ਨੂੰ ਆਰ.ਪੀ. ਗੁਪਤਾ ਕਾਰਜਕਾਰੀ ਇੰਜਨੀਅਰ ਅਤੇ ਨੀਰਜ਼ ਠਾਕੂਰ ਬੀ.ਐਲ.ਈ.ੳ,  3, 14 ਅਤੇ 25 ਅਕਤੂਬਰ  ਨੂੰ ਕੁਲਜੀਤ  ਸਿੰਘ  ਕਾਰਜਕਾਰੀ ਇੰਜਨੀਅਰ ਅਤੇ  ਹਰਵਿੰਦਰ ਸਿੰਘ  ਬੀ.ਐਲ.ਈ.ੳ, 4, 15 ਅਤੇ 26 ਅਕਤੂਬਰ ਨੂੰ ਐਨ.ਐਸ. ਵਾਲੀਆ ਕਾਰਜਕਾਰੀ ਇੰਜਨੀਅਰ ਅਤੇ ਬਲਿੰਦਰ ਸਿੰਘ  ਬੀ.ਐਲ.ਈ.ੳ ,  5, 16 ਅਤੇ 27 ਅਕਤੂਬਰ ਨੂੰ ਆਰ.ਪੀ. ਸਿੰਘ ਕਾਰਜਕਾਰੀ ਇੰਜਨੀਅਰ ਅਤੇ  ਬਲਿੰਦਰ ਸਿੰਘ  ਬੀ.ਐਲ.ਈ.ੳ, 6, 17 ਅਤੇ 28 ਅਕਤੂਬਰ ਨੂੰ ਜੋਰਾਵਰ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਹਰਵਿੰਦਰ ਸਿੰਘ  ਬੀ.ਐਲ.ਈ.ੳ ਡਿਊਟੀ ਨਿਭਾਉਣਗੇ । ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਗੋਂ ਦੱਸਿਆ ਕਿ 7, 18 ਅਤੇ 29  ਅਕਤੂਬਰ  ਨੂੰ  ਸੁਖਮਿੰਦਰ ਸਿੰਘ , ਕਾਰਜਕਾਰੀ ਇੰਜਨੀਅਰ, ਅਤੇ  ਨੀਰਜ਼ ਠਾਕੁਰ  ਬੀ.ਐਲ.ਈ.ੳ, 8, 19 ਅਤੇ 30 ਅਕਤੂਬਰ ਨੂੰ  ਮਹਿੰਦਰ ਸਿੰਘ ਬੀ.ਡੀ.ਪੀ. ਓ ਅਤੇ ਬਲਿੰਦਰ ਸਿੰਘ  ਬੀ.ਐਲ.ਈ.ੳ , 9, 20 ਅਤੇ 31 ਅਕਤੂਬਰ  ਨੂੰ ਦਲੀਪ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਹਰਵਿੰਦਰ ਸਿੰਘ  ਬੀ.ਐਲ.ਈ.ਓ , 10 ਅਤੇ 21 ਅਕਤੂਬਰ ਨੂੰ ਡੀ.ਕੇ.ਸਿਆਲਦੀ  ਬੀ.ਡੀ.ਪੀ.ਓ ਅਤੇ ਨੀਰਜ ਠਾਕੁਰ ਬੀ.ਐਲ.ਈ.ਓ , 11 ਅਤੇ 22 ਅਕਤੂਬਰ  ਨੂੰ ਅਰੁਣ ਸ਼ਰਮਾ ਬੀ.ਡੀ.ਪੀ.ਓ ਅਤੇ ਬਲਿੰਦਰ ਸਿੰਘ ਬੀ.ਐਲ.ਈ.ੳ ਡਿਊਟੀ ਨਿਭਾਉਣਗੇ ਅਤੇ ਇਹ ਅਧਿਕਾਰੀ ਆਪਣੀ ਰਿਪੋਰਟ  ਮਾਈਨਿੰਗ ਅਫ਼ਸਰ ਅਤੇ ਡੀ.ਸੀ ਦਫ਼ਤਰ ਵਿਖੇ ਭੇਜਣਗੇ ।

 

No comments:

Post a Comment